ਪਟਿਆਲਾ: 17 ਮਾਰਚ, 2020

ਮੋਦੀ ਕਾਲਜ ਨੇ ਸ਼ੁਰੂ ਕੀਤੀਆਂ ਵਰਚੂਅਲ ਕਲਾਸਾਂ, ਕਲਾਸ ਰੂਮ ਦੀ ਜਗ੍ਹਾਂ ਆਨਲਾਈਨ ਪੜਾਈ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਅੱਜ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਰੈਗੂਲਰ ਕਲਾਸਾਂ ਬੰਦ ਹੋਣ ਕਾਰਨ ਆ ਰਹੀਆਂ ਰੁਕਾਵਟਾਂ ਨੂੰ ਖਤਮ ਕਰਨ ਅਤੇ ਉਹਨਾਂ ਨੂੰ ਮੁੱਖ ਪ੍ਰੀਖਿਆਵਾਂ ਦੀ ਸੰਪੂਰਨ ਤਿਆਰੀ ਕਰਵਾਉਣ ਲਈ ਆਨਲਾਈਨ ਪੜ੍ਹਾਈ ਅਤੇ ਵਰਚੂਅਲ ਕਲਾਸਾਂ ਦੀ ਸ਼ੁਰੂਆਤ ਕੀਤੀ ਹੈ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਬ ਮੌਕੇ ਤੇ ਕਾਲਜ ਦੇ ਅਧਿਆਪਕ ਸਹਿਬਾਨ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਸ ਮੌਕੇ ਤੇ ਭੈਅਭੀਤ ਹੋਣ ਦੀ ਥਾਂ ਅਧਿਆਪਕ ਵਰਗ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਾਲਜਾਂ ਦੇ ਬੰਦ ਹੋਣ ਦੇ ਆਦੇਸ਼ ਦੇ ਮੱਦੇਨਜ਼ਰ, ਅਸੀਂ ਇਹ ਯਕੀਨੀ ਬਣਾਈਏ ਕਿ ਸਾਡੇ ਵਿਦਿਆਰਥੀ ਨਾ ਸਿਰਫ਼ ਆਪਣੀ ਪੜ੍ਹਾਈ ਦੀ ਲਗਾਤਾਰਤਾ ਬਣਾਈ ਰੱਖਣ ਸਗੋਂ ਉਹ ਆ ਰਹੀਆਂ ਸਾਲਾਨਾ ਪ੍ਰੀਖਿਆਵਾਂ ਲਈ ਵੀ ਅਕਾਦਮਿਕ ਅਤੇ ਮਾਨਸਿਕ ਤੌਰ ਤੇ ਤਿਆਰ ਰਹਿਣ। ਉਹਨਾਂ ਨੇ ਦੱਸਿਆ ਕਿ ਕਾਲਜ ਇਸ ਸਬੰਧੀ ਵੱਖ-ਵੱਖ ਆਨ-ਲਾਈਨ ਮਾਧਿਅਮਾਂ ਦੀ ਵਰਤੋਂ ਦੁਆਰਾ ਕੋਸ਼ਿਸ਼ ਕਰ ਰਿਹਾ ਹੈ ਕਿ ਵਿਦਿਆਰਥੀਆਂ ਦੀ ਸਿਖਲਾਈ, ਪੜ੍ਹਾਈ ਵਿੱਚ ਆਉਂਦੀਆਂ ਸੱਮਸਿਆਵਾਂ ਅਤੇ ਅਧਿਆਪਕਾਂ-ਵਿਦਿਆਰਥੀਆਂ ਵਿੱਚ ਲਗਾਤਾਰ ਸਿਹਤਮੰਦ ਰਾਬਤਾ ਕਾਇਮ ਰਹੇ। ਕਾਲਜ ਦੇ ਰਜਿਸਟਰਾਰ ਡਾ. ਅਜੀਤ ਕੁਮਾਰ ਨੇ ਇਸ ਮੌਕੇ ਤੇ ਅਧਿਆਪਕਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਲਈ ਤਿਆਰ ਕੀਤੇ ਨੋਟਿਸ, ਪੜ੍ਹਣ-ਸਮੱਗਰੀ, ਪ੍ਰਸ਼ਨ-ਉੱਤਰ ਸੂਚੀਆਂ ਅਤੇ ਲੋੜੀਂਦੇ ਟੈਸਟ ਵਗੈਰਾ ਇਹਨਾਂ ਆਨਲਾਈਨ ਮਾਧਿਅਮਾਂ ਦੁਆਰਾ ਭੇਜਣ ਅਤੇ ਰੋਜ਼ਾਨਾ ਵਿਦਿਆਰਥੀਆਂ ਦੀ ਅਕਾਦਮਿਕ ਤਰੱਕੀ ਤੇ ਨਿਗਾਹ ਰੱਖਣ। ਇਸ ਮੌਕੇ ਤੇ ਕੈਮਿਸਟਰੀ ਵਿਭਾਗ ਦੇ ਡਾ. ਸੰਜੇ ਕੁਮਾਰ ਨੇ ਗੂਗਲ ਕਲਾਸਰੂਮਜ਼, ਗੂਗਲ ਸਕਾਲਰ, ਗੂਗਲ ਬੁੱਕਸ ਅਤੇ ਸੋਸ਼ਲ ਨੈਟਵਰਕਿੰਗ ਸਾਈਟਾਂ ਦੀ ਇਸ ਮੰਤਵ ਲਈ ਵਰਤੋਂ ਕੀਤੇ ਜਾਣ ਦੇ ਤਰੀਕਿਆਂ ਅਤੇ ਤਕਨੀਕਾਂ ਤੇ ਚਰਚਾ ਕੀਤੀ। ਇਸ ਮੌਕੇ ਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਇਹ ਮਾਧਿਅਮਾਂ ਅਤੇ ਸਾਧਨਾਂ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਦੇ ਮੱਦੇਨਜ਼ਰ ਸਾਨੂੰ ਆਪਣੀਆਂ ਸਾਲਾਨਾ ਪ੍ਰੀਖਿਆਵਾਂ ਅਤੇ ਸਿੱਖਣ-ਪ੍ਰਕ੍ਰਿਆ ਨੂੰ ਪ੍ਰਭਾਵਿਤ ਨਹੀਂ ਹੋਣ ਦੇਣਾ ਚਾਹੀਦਾ।

 
Patiala: 17.03.2020
Virtual Classroom and Online teaching started by Multani Mal Modi College in to compensate actual class teaching

Mutlani Mal Modi College, Patiala has started virtual classrooms and online teaching for the students to compensate their actual presence in real classrooms and to provide them with reading, learning content material for this semester examinations. College Principal Dr. Khushvinder Kumar while interacting with faculty members said that we should ensure that no student should be left behind in his/her regular studies due to lockdown of educational institutes as an austerity measure of coronavirus pandemic. He said that college is providing various on-line platforms for students for their learning, feedback and day-to-day interactions between students and teachers. Dr. Ajit Kumar, Registrar of the College told that reading material, assignments, test-papers and practical files should be sent to the students and their assessment should be verified on daily basis. Dr. Sanjay, Asst. Professor, Department of Chemistry demonstrated different online mediums as Google Scholar, Google Classrooms etc through which our students will be able to complete their syllabus and prepare for final examinations. Faculty members advised the students to ensure their attendance in the virtual classrooms and said that the fear of Corona Virus should not affect our daily learning process and studies.

 
 
#mhrd #hrdministry #ugc #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #virtualclasses #googleclassrooms #googlescholar #onlineteaching